Blog

ਦਿੱਲੀ ਮੇ ਪ੍ਰਦੂਸ਼ਣ ਦਾ ਕਹਿਰ – sarabjeet singh, sri gurunanak dev khalsa college, delhi university

ਦਿੱਲੀ ਮੇ ਪ੍ਰਦੂਸ਼ਣ ਦਾ ਕਹਿਰ
sarabjeet singh, sri gurunanak dev khalsa college, delhi university, B.A.Programming

ਜਿਵੇ ਕਿ ਤੁਸੀਂ ਸਕਰੇ ਜੜਦੇ ਹੋ ਕਿ ਦਿੱਲੀ ਵਿਚ ਵੱਧਦੇ ਪ੍ਰਦੂਸ਼ਣ ਦੇ ਕਰਨ ਕਾਫੀ ਹਾਦਸੇ ਹੋ ਰਹੇ ਨੇ।ਹਵਾ ਦੀ ਗੁਣਵੱਤਾ ਘਟਣ ਕਾਰਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਦਿੱਲੀ ਵਿੱਚ ਜਨ ਸੇਹਤ ਸੰਕਟ ਦੀ ਘੋਸ਼ਣਾ ਕੀਤੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ(ਸੀ.ਪੀ.ਸੀ.ਬੀ.) ਦੇ ਮੁਤਾਬਿਕ “ਹਵਾ ਪ੍ਰਦੂਸ਼ਣ” ਦਾ ਮਤਲਬ ਵਾਤਾਵਰਣ ਵਿੱਚ ਅਜਿਹੇ ਠੋਸ, ਤਰਲ ਅਤੇ ਗੈਸਯੁਕਤ ਪਦਾਰਾਥਾਂ (ਸਮੇਤ ਸ਼ੋਰ) ਦਾ ਅਜਿਹੀ ਮਾਤਰਾ ਵਿੱਚ ਹੋਣਾ ਹੈ ਜਿਸ ਨਾਲ ਕਿ ਵਿਅਕਤੀਆ, ਹੋਰ ਜੀਵ-ਜੰਤੂਆਂ ਜਾਂ ਪੌਦਿਆਂ ਜਾਂ ਸੰਪਤ ਆਦਿ ਨੂੰ ਨੁਕਸਾਨ ਪੁੱਜਣ ਦਾ ਖਤਰਾ ਹੋਵੇ । ਮਹੱਤਵਪੂਰਨ ਗੈਸਾਂ ਜੋਕਿ ਪ੍ਰਦੂਸ਼ਤ ਵਜੋਂ ਕੰਮ ਕਰਦੀਆਂ ਹਨ, ਉਹ ਹਨ ਸਲਫਰ ਕੰਪਾਊੰਡ (SO2, SO3, H2S) ,ਨਾਈਟਰੇਜਨ ਕੰਪਾਊੰਡ (NO, NO2, NH3) ਅਤੇ ਸੁਸਪੈਂਡਡ ਪਾਰਟੀਕੁਲੇਟ ਮੈਟਰ (SPM) (ਹਵਾ ਵਿੱਚ ਸਥਿਰ ਕਣ)। ਜਦ ਹਵਾ ਸਾਫ ਨਹੀਂ ਹੁੰਦੀ ਤਾਂ ਸਾਰੇ ਹੀ ਵਾਤਾਵਰਣ ਤੇ ਅਸਰ ਪੈਂਦਾ ਹੈ ਕਿਉਂਕਿ ਪੌਦੇ ਅਤੇ ਜਾਨਵਰ ਸਾਹ ਲੈਣ ਲਈ ਹਵਾ ਤੇ ਹੀ ਨਿਰਭਰ ਹਨ । ਹਵਾ ਪ੍ਰਦੂਸ਼ਣ ਦੇ ਮੁੱਖ ਸਰੋਤ ਹਨ:-

ਕੁਦਰਤੀ ਸਰੋਤ :-

o ਜਵਾਲਾਮੁੱਖੀਆਂ ਵਿੱਚੋਂ ਗੈਸਾਂ।

o ਜੰਗਲੀ ਅੱਗਾਂ ਅਤੇ ਜੈਵਿਕ ਸਾਹ ਲੈਣ ਦੀ ਪ੍ਰਕ੍ਰਿਆ।

o ਕਣ ਆਧਾਰਿਤ ਚੀਜਾਂ ਜਿਵੇਂ ਕਿ ਪੌਦਿਆਂ ਦੇ ਬੀਜਾਂ ਵਿੱਚੋਂ ਕਣ (ਪੋਲਨ ਗ੍ਰੇਨਜ ) , ਬੈਕਟੀਰਿਆ, ਅਤੇ ਕੁਦਰਤੀ ਸੋਮਿਆਂ ਵਿੱਚੋਂ ਵਾਇਰਸ।

o ਪੁਲਾਡ਼ ਵਿੱਚੋਂ ਕਣ ਸਬੰਧੀ ਚੀਜਾ।

o ਧਰਤੀ ਤੋਂ ਉਠਦਾ ਮਿੱਦੀ ਗਰਦਾ।

ਗੈਰ ਕੁਦਰਤੀ/ਮਨੁੱਖ ਨਿਰਮਿਤ ਸਰੋਤ (Anthropogenic):-

o ਕਾਰਖਾਨਿਆਂ ਵਿੱਚੋਂ ਨਿਕਲਦਾ ਧੂੰਆਂ , ਗੱਡੀਆ,ਹਵਾਈਜਹਾਜਾ, ਰੇਲ ਅਤੇ ਰਸੋਈ ਅਤੇ ਘਰੇਲੂ ਗਰਮੀ ਕਰਕੇ ਉਠਦਾ ਧੂੰਆਂ।

o ਵਿਕਾਸ ਕਾਰਜਾਂ ਵਿੱਚੋਂ ਨਿਕਲਦਾ ਪ੍ਰਦੂਸ਼ਣ ।

o ਕਸਬਿਆਂ ਅਤੇ ਘਰੈਲੂ ਕੂਡ਼ਾ ਕਰਕਟ ਨੂੰ ਜਲਾਉਣਾ।

o ਖੇਤੀਬਾਡ਼ੀ ਦੀ ਰਹਿੰਦ ਖੂਹੰਦ ਨੂੰ ਜਲਾਊਣਾ ।

ਹਾਈਕੋਰਟ ਦੀ ਡਿਵੀਜਨ ਬੈਂਚ ਨੇ ਕਿਹਾ ਹੈ ਕਿ ਮਾਮਲੇ ‘ਚ ਸਰਕਾਰ ਮਾਹਿਰਾਂ ਨਾਲ ਵਿਚਾਰ-ਵਟਾਂਦਰੇ ‘ਤੇ ਆਪਣੀ ਰਿਪੋਰਟ ਪੇਸ਼ ਕਰੇ। ਕੇਸ ਦੀ ਸੁਣਵਾਈ ਦੌਰਾਨ ਐਮਿਕਸ ਕਿਊਰੀ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਨੇ ਦਿੱਲੀ ‘ਚ ਮੌਜ਼ੂਦਾ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ‘ਤੇ ਜਾਣਕਾਰੀ ਪੇਸ਼ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੋਣ ਦੇ ਨਾਤੇ ਪੂਰੇ ਦੇਸ਼ ਤੋਂ ਇੱਥੇ ਟਰਾਂਸਪੋਰਟ ਆਉਂਦੇ ਹਨ। ਇਹ ਵੀ ਹਵਾ ਪ੍ਰਦੂਸ਼ਣ ਦਾ ਖਾਸ ਕਾਰਨ ਹੈ।
ਹਾਲਾਂਕਿ ਸੀ. ਐੈੱਨ. ਜੀ. ਬੱਸਾਂ ਨੂੰ ਚਲਾਉਣ ਆਦਿ ਦੇ ਰੂਪ ‘ਚ ਕੀ ਬਦਲਾਅ ਕੀਤੇ ਗਏ ਹਨ। ਇਸ ਤੋਂ ਇਲਾਵਾ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨੂੰ ਵੀ ਗੰਭੀਰ ਸਮੱਸਿਆ ਦੱਸਿਆ ਗਿਆ। ਹਾਈਕੋਰਟ ਨੇ ਪਰਾਲੀ ਨੂੰ ਸਾੜਨ ਦਾ ਕਾਰਨ ਇਸ ਦਾ ਹੋਰ ਕੰਮਾਂ ‘ਚ ਪ੍ਰਯੋਗ ਕੀਤੇ ਜਾਣ ਦੀ ਸੰਭਾਵਨਾ ਵੱਲ ਇਸ਼ਾਰਾ ਕੀਤਾ। ਇਸ ਤੋਂ ਪਹਿਲਾਂ ਮਾਮਲੇ ‘ਚ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਦੀਵਾਲੀ ਅਤੇ ਗੁਰਪੂਰਬ ‘ਤੇ 3-3 ਘੰਟੇ ਪਟਾਕੇ ਚਲਾਉਣ ਦੀ ਮੰਨਜ਼ੂਰੀ ਦਿੱਤੀ ਸੀ ਤਾਂ ਕਿ ਹਵਾ ਪ੍ਰਦੂਸ਼ਣ ਘੱਟ ਹੋ ਸਕੇ।


free vector

Leave a Comment